ਪੰਜਾਬੀ ਦੇ (Punjabi)

  1. ਕੈਂਪਸਾਇਟ ਦੀਆਂ ਕਿਸਮਾਂ (Types of Camping)
  2. ਚੈੱਕਲਿਸਟ (Checklist)
  3. ਟੈਂਟ ਕਿਵੇਂ ਲਗਾਉਣਾ ਹੈ (How to set up a tent)
  4. ਸੁਰੱਖਿਅਤ ਰਹਿਣਾ (Keeping Safe)
  5. "ਬੇਅਰ" ਕੈਂਪਸਾਇਟ ਦੇ ਪ੍ਰੋਗਰਾਮ (The "Bare" Campsite Program)
  6. ਕੋਈ ਨਿਸ਼ਾਨੀ ਨਾ ਛੱਡੋ (Leave No Trace™)

Printable Version (PDF, 340 KB)

ਆਉ ਜਸ਼ਨ ਮਨਾਈਏ!

Transcript

[ This video contains no spoken words ]


ਇੱਕ ਸਦੀ ਦੀ ਖੋਜ-ਪੜਤਾਲ

ਦਾ / ਦੀ ਸੰਭਾਲ

ਅਤੇ ਜਾਂਬਾਜ਼ੀ

ਨਿਰਮਾਣ ਅਤੇ ਕਨੈਕਸ਼ਨਾਂ ਦੇ ਪੁਨਰ-ਨਿਰਮਾਣ

ਇਕੱਠੇ ਕੰਮ ਕਰਨਾ

ਸਾਡੀਆਂ ਕਹਾਣੀਆਂ ਦੱਸਣ ਲਈ

ਉਨ੍ਹਾਂ ਲਈ ਜੋ ਸਾਡੇ ਤੋਂ ਬਾਅਦ ਆਏ

ਨਵੀਆਂ ਚੁਣੌਤੀਆਂ ਤੋਂ ਪਾਰ ਜਾਣ ਲਈ

ਅਤੇ ਗਿਆਨ ਦੇ ਨਵੇਂ ਰਸਤਿਆਂ ਨੂੰ

ਖੋਜਣ ਲਈ ਇੱਕ ਨਵੀਂ ਸਦੀ

ਸਾਡਾ ਸਾਂਝਾ ਇਤਿਹਾਸ

ਸਾਡੀ ਧਰਤੀ

ਸਾਡਾ ਸੰਸਾਰ

ਆਉ ਜਸ਼ਨ ਮਨਾਈਏ!

ਤੁਹਾਡਾ ਟਰਿਪ ਪਲਾਨ ਕਰਨਾ

Transcript

ਤੁਹਾਡਾ ਟਰਿਪ ਪਲਾਨ ਕਰਨਾ


ਹੈਲੋ! ਸਤਿ ਸ੍ਰੀ ਅਕਾਲ! ਇਹ ਛੋਟਾ ਜਿਹਾ ਵੀਡੀਓ ਤੁਹਾਨੂੰ ਦੱਸਣ ਵਿੱਚ ਮਦਦ ਕਰੇਗਾ ਕਿ ਕੈਂਪਿੰਗ ਟਰਿਪ ਕਿਵੇਂ ਪਲਾਨ ਕਰਨਾ ਹੈ

ਕਿਵੇਂ ਕੈਂਪ ਲਈ ਜਗ੍ਹਾ ਬੁੱਕ ਕਰਨੀ ਹੈ ਅਤੇ ਜਦੋਂ ਤੁਸੀਂ ਨੈਸ਼ਨਲ ਪਾਰਕ ਵਿਖੇ ਪਹੁੰਚੋ ਤਾਂ ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ।

ਦ ਪਾਰਕਸ ਕੈਨੇਡਾ ਦੀ ਵੈਬ ਸਾਇਟ ਤੇ ਸਾਡੇ ਰਾਸ਼ਟਰੀ ਪਾਰਕਾਂ ਬਾਰੇ ਬਹੁਤ ਸਾਰੀ ਜਾਣਕਾਰੀ ਹੈ।

ਇਹ ਵੇਖਣ ਲਈ ਕਿ ਤੁਸੀਂ ਆਪਣਾ ਕੈਂਪ ਕਿੱਥੇ ਲਗਾਉਣਾ ਚਾਹੁੰਦੇ ਹੋ www.parkscanada.ca ਵਿਖੇ ਵੈਬ ਸਾਇਟ ਤੇ ਇੱਕ ਝਾਤ ਮਾਰੋ।

ਤੁਸੀਂ ਨਾਮ ਜਾਂ ਪ੍ਰਦੇਸ਼ ਰਾਹੀਂ ਰਾਸ਼ਟਰੀ ਪਾਰਕ ਦੀ ਖੋਜ ਕਰ ਸਕਦੇ ਹੋ। ਵੈਬਸਾਇਟ ਵਿੱਚ ਕੈਂਪ ਬਾਰੇ ਸਿੱਖਣ ਦਾ ਇੱਕ ਸੈਕਸ਼ਨ ਵੀ ਹੈ

ਕਿਵੇਂ-ਕਰੀਏ ਵੀਡੀਓ, ਭੋਜਨ ਦੇ ਸੁਝਾਅ, ਤਰਕੀਬਾਂ, ਅਤੇ ਤੁਹਾਡੇ ਟਰਿਪ ਨੂੰ ਪਲਾਨ ਕਰਨ ਵਿੱਚ ਤੁਹਾਡੀ ਮਦਦ ਲਈ ਹੋਰ ਵਿਸ਼ੇਸ਼ ਜਾਣਕਾਰੀ ਦੇ ਨਾਲ।

ਤੁਸੀਂ 1-888-773-8888 ਤੇ ਸਾਡੀ ਟੋਲ-ਫਰੀ ਸੂਚਨਾ ਸੇਵਾ ਤੇ ਕਾਲ ਵੀ ਕਰ ਸਕਦੇ ਹੋ।

ਪਾਰਕਸ ਕੈਨੇਡਾ ਦਾ ਸੂਚਨਾ ਅਫਸਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਖੁਸ਼ ਹੋਏਗਾ।

ਰਾਸ਼ਟਰੀ ਪਾਰਕਾਂ ਦੀ ਵਧੇਰੇ ਜਾਣਕਾਰੀ ਲਈ, ਪਾਰਕਸ ਕੈਨੇਡਾ ਵਿਜ਼ਿਟਰਸ ਗਾਇਡ ਤੇ ਇੱਕ ਝਾਤ ਮਾਰੋ,

ਜੋ ਸਾਡੀ ਵੈਬਸਾਇਟ ਤੇ ਉਪਲਬਧ ਹੈ ਜਾਂ ਟੋਲ-ਫਰੀ ਸੂਚਨਾ ਸੇਵਾ ਤੇ ਕਾਲ ਕਰਕੇ ਲਉ।

ਕੈਂਪ ਸਾਇਟ ਆਨ-ਲਾਇਨ ਬੁੱਕ ਕਰਨ ਲਈ, reservation.pc.gc.ca ਤੇ ਕੈਂਪਗਰਾਉਂਡ ਰਿਜ਼ਰਵੇਸ਼ਨ ਸਰਵਿਸ ਤੇ ਜਾਉ।

ਜਦੋਂ ਤੁਸੀਂ ਆਪਣੀ ਕੈਂਪਸਾਇਟ ਬੁੱਕ ਕਰ ਲੈਂਦੇ ਹੋ ਤਾਂ ਇਸ ਦੀ ਤਸਦੀਕ ਤੁਹਾਨੂੰ ਈਮੇਲ ਕਰ ਦਿੱਤੀ ਜਾਏਗੀ।

ਜੇ ਤੁਸੀਂ ਚਾਹੋ, ਤੁਸੀਂ ਫੋਨ ਰਾਹੀਂ ਵੀ ਬੁਕਿੰਗ ਕਰ ਸਕਦੇ ਹੋ। 1-877-ਰਿਜ਼ਰਵ ਤੇ ਕਾਲ ਕਰੋ ਅਤੇ ਕੋਈ ਇੱਕ ਤੁਹਾਨੂੰ ਤੁਹਾਡੀ ਕੈਂਪਸਾਇਟ ਰਿਜ਼ਰਵ ਕਰਵਾਉਣ ਵਿੱਚ ਮਦਦ ਕਰੇਗਾ।

ਕੁਝ ਰਾਸ਼ਟਰੀ ਪਾਰਕਾਂ ਵਿੱਚ ਤੁਸੀਂ ਯਰਟਜ਼, ਟੀਪੀਜ਼, ਕੈਬਿਨਾਂ ਅਤੇ ਕਾਟੇਜ਼ ਟੈਂਟਾਂ ਨੂੰ ਵੀ ਬੁੱਕ ਕਰਵਾ ਸਕਦੇ ਹੋ।

ਇਸ ਵਿਕਲਪ ਬਾਰੇ ਪੁੱਛਣਾ ਯਕੀਨੀ ਬਣਾਉ ਜੇ ਤੁਸੀਂ ਆਪਣੇ ਟੈਂਟ ਨਾਲ ਨਹੀਂ ਚੁੱਕਣਾ ਚਾਹੁੰਦੇ।

ਜਾਂ ਤੁਸੀਂ ਥੋੜ੍ਹਾ ਜਿਹਾ ਹੱਟਕੇ ਕਰਨਾ ਚਾਹੁੰਦੇ ਹੋ।

ਆਪਣੇ ਟਰਿਪ ਲਈ ਲੋੜੀਂਦੀ ਸਾਰੀ ਸਮੱਗਰੀ ਅਤੇ ਸਮਾਨ ਪੈਕ ਕਰੋ;

ਆਪਣਾ ਸਿਹਤ ਸੁਰੱਖਿਆ ਬੀਮਾ ਕਾਰਡ ਅਤੇ ਕੈਂਪਸਾਇਟ ਤਸਦੀਕ ਨੰਬਰ ਨਾ ਭੁੱਲੋ।

ਅਸੀਂ ਸਲਾਹ ਦੇਵਾਂਗੇ ਕਿ ਤੁਸੀਂ ਆਪਣੇ ਸਫਰ ਦੇ ਪਲਾਨ ਦੀ ਇੱਕ ਕਾਪੀ ਆਪਣੇ ਦੋਸਤ ਨੂੰ ਵੀ ਦਿਉ।

ਜਦੋਂ ਤੁਸੀਂ ਰਾਸ਼ਟਰੀ ਪਾਰਕ ਦੇ ਪ੍ਰਵੇਸ਼ ਦੁਆਰ ਤੇ ਪਹੁੰਚਦੇ ਹੋ, ਪਾਰਕ ਦੇ ਪ੍ਰਵੇਸ਼ ਦੁਆਰ ਜਾਂ ਸੂਚਨਾ ਕੇਂਦਰ ਤੇ ਰੁੱਕੋ।

ਇੱਥੇ ਤੁਹਾਨੂੰ ਪਾਰਕ-ਵਿਸ਼ੇਸ਼ ਵਿਜ਼ਿਟਰ ਗਾਇਡ ਮਿਲੇਗੀ ਅਤੇ ਪਾਰਕ ਵਿੱਚ ਪ੍ਰਵੇਸ਼ ਕਰਨ ਲਈ ਕਿੱਥੇ ਤੁਸੀਂ ਆਪਣੀ ਰੋਜ਼ਾਨਾ ਫੀਸ ਦੇਣੀ ਹੈ।

ਫੇਰ, ਆਪਣੇ ਕੈਂਪਗਰਾਉਂਡ ਤੇ ਜਾਉ ਅਤੇ ਕੈਂਪਗਰਾਉਂਡ ਦੁਆਰ ਤੇ ਰੁੱਕੋ। ਕੈਂਪਗਰਾਉਂਡ ਕਰਮਚਾਰੀ ਨੂੰ ਆਪਣਾ ਕੈਂਪਸਾਇਟ ਰਿਜ਼ਰਵੇਸ਼ਨ ਵਿਖਾਉ।

ਕਰਮਚਾਰੀ ਤੁਹਾਨੂੰ ਰਜ਼ਿਸਟਰ ਕਰ ਲਏਗਾ ਅਤੇ ਤੁਹਾਨੂੰ ਕੈਂਪਗਰਾਉਂਡ ਨਕਸ਼ਾ ਦੇਵੇਗਾ ਜੋ ਵਿਖਾਏਗਾ ਕਿ ਤੁਹਾਡੀ ਕੈਂਪਸਾਇਟ ਕਿੱਥੇ ਹੈ।

ਆਪਣੇ ਕੈਂਪਗਰਾਉਂਡ ਨਕਸ਼ੇ ਦੀ ਮਦਦ ਨਾਲ, ਆਪਣੀ ਸਾਇਟ ਤੇ ਜਾਉ।

ਨਜਦੀਕੀ ਗੁਸਲਖਾਨਿਆਂ ਨੂੰ ਲੱਭਣਾ ਯਕੀਨੀ ਬਣਾਉ। ਨਾਲ ਹੀ ਪਾਣੀ ਦੀ ਨਜਦੀਕੀ ਬਾਹਰਲੀ ਸਪਲਾਈ ਲੱਭਣ ਨੂੰ ਵੀ ਯਕੀਨੀ ਬਣਾਉ।

ਵਿਜ਼ਿਟਰ ਕੇਂਦਰ ਤੇ ਜਾਣ ਦਾ ਇਹ ਸਹੀ ਸਮਾਂ ਹੈ।

ਉਥੋਂ ਦਾ ਸਟਾਫ ਤੁਹਾਨੂੰ ਦੱਸੇਗਾ ਕਿ ਤੁਹਾਡੇ ਰਹਿਣ ਦੌਰਾਨ ਕਿਹੜੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਜਾ ਸਕਦਾ ਹੈ।

ਤੁਸੀਂ ਕੀ ਕਰ ਸਕਦੇ ਹੋ ਬਾਰੇ ਦੱਸਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਵਿਜ਼ਿਟਰ ਕੇਂਦਰਾਂ ਨੇ ਦਿਲਚਸਪ ਨੁਮਾਇਸ਼ਾਂ ਵੀ ਲਗਾਈਆਂ ਹੁੰਦੀਆਂ ਹਨ

ਅਤੇ ਉਸ ਰਾਸ਼ਟਰੀ ਪਾਰਕ ਵਿੱਚ ਵੇਖੋ ਜਿੱਥੇ ਤੁਸੀਂ ਜਾ ਰਹੇ ਹੋ।

ਜਦੋਂ ਵਾਪਸ ਪਰਤਣ ਦਾ ਸਮਾਂ ਆਏ, ਆਪਣੇ ਸਾਰੀ ਸਮੱਗਰੀ ਅਤੇ ਨਿੱਜੀ ਚੀਜ਼ਾਂ ਨੂੰ ਇਕੱਤਰ ਕਰਨਾ ਯਕੀਨੀ ਬਣਾਉ

ਅਤੇ ਸਾਇਟ ਨੂੰ ਉਸੇ ਅਵਸਥਾ ਵਿੱਚ ਛੱਡੋ ਜਿਵੇਂ ਤੁਹਾਨੂੰ ਮਿਲੀ ਸੀ। ਸਾਰੀ ਗੰਦਗੀ ਅਤੇ ਰੀਸਾਇਕਲੇਬਲਾਂ ਨੂੰ ਕੂੜੇ ਦੇ ਉਪਯੁਕਤ ਡੱਬਿਆਂ ਵਿੱਚ ਪਾਉ।

ਜੇ ਟਰਿਪ ਤੋਂ ਪਹਿਲਾਂ ਤੁਹਾਡੇ ਕੋਈ ਸਵਾਲ ਹਨ ਤਾਂ ਟੋਲ-ਫਰੀ ਸੂਚਨਾ ਨੰਬਰ ਤੇ ਕਾਲ ਕਰੋ।

ਅਤੇ ਜੇ ਰਹਿਣ ਦੌਰਾਨ ਤੁਹਾਡੇ ਕੋਈ ਸਵਾਲ ਹਨ ਤਾਂ ਸਾਡੇ ਹਿਤੈਸ਼ੀ ਸਟਾਫ ਵਿਚੋਂ ਕਿਸੇ ਨੂੰ ਵੀ ਪੁੱਛੋ।

ਕੈਂਪਿੰਗ ਸਾਡੇ ਰਾਸ਼ਟਰੀ ਪਾਰਕਾਂ ਦਾ ਮਨੋਰੰਜਕ ਢੰਗ ਨਾਲ ਅਨੁਭਵ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਜਰੂਰ ਅਜ਼ਮਾਓਗੇ।

ਖੁਸ਼ੀਆਂ ਭਰੀ ਕੈਂਪਿੰਗ!

ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।

www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.

ਕੈਂਪਫਾਇਰ ਨੂੰ ਸ਼ੁਰੂ ਕਰਨਾ ਸਿੱਖੋ

Transcript

ਕੈਂਪਫਾਇਰ ਨੂੰ ਸ਼ੁਰੂ ਕਰਨਾ ਸਿੱਖੋ

ਹੈਲੋ! ਸਤਿ ਸ੍ਰੀ ਅਕਾਲ! ਕੈਂਪਗਰਾਉਂਡ ਵਿੱਚ ਸ਼ਾਮ ਬਿਤਾਉਣ ਦਾ ਵਿੱਚ ਸੱਭ ਤੋਂ ਵਧੀਆ ਕੈਂਪਫਾਇਰ ਨਾਲ ਹੈ।

ਇਹ ਵੀਡਓ ਤੁਹਾਨੂੰ ਕੈਂਪਫਾਇਰ ਨੂੰ ਸੁਰੱਖਿਅਤ ਢੰਗ ਨਾਲ ਜਲਾਉਣ ਅਤੇ ਉਸ ਦਾ ਆਨੰਦ ਮਾਣਨ ਬਾਰੇ ਦੱਸੇਗੀ।

ਕੈਂਪਫਾਇਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੋਏਗੀ:

ਮਾਚਿਸ ਜਾਂ ਲਾਈਟਰ

ਅੱਗ ਲਾਉਣ ਲਈ ਕੁਝ ਕਾਗਜ਼,

ਕਿੰਡਲਿੰਗ-ਜਾਂ ਲੱਕੜ ਦੇ ਛੋਟੇ ਟੁਕੜੇ ਜੋ ਅਸਾਨੀ ਨਾਲ ਜਲਣ,

ਲੱਕੜ ਦੇ ਮੱਧਮ ਆਕਾਰ ਦੇ ਟੁਕੜੇ

ਲੱਕੜ ਦੇ ਵੱਡੇ ਟੁਕੜੇ

ਅਤੇ ਅਖੀਰ ਵਿੱਚ ਸੁਨਿਸ਼ਚਿਤ ਕਰੋ ਕਿ ਅੱਗ ਬੁਝਾਉਣ ਲਈ ਨੇੜੇ ਪਾਣੀ ਹੋਏ

ਯਾਦ ਰੱਖੋ, ਅੱਗ ਕੇਵਲ ਨਿਯਤ ਖੱਡਾਂ ਜਾਂ ਅੱਗ ਲਈ ਦਿੱਤੇ ਗਏ ਧਾਤ ਦੇ ਬਕਸਿਆਂ ਵਿੱਚ ਜਲਾਉ।

ਸ਼ੁਰੂ ਕਰਨ ਲਈ, ਕਾਗਜ਼ ਦੇ ਕੁਝ ਟੁਕੜਿਆਂ ਨੂੰ ਗੋਲ-ਗੋਲ ਮਰੋੜੋ। ਅਖਬਾਰ ਦੇ ਟੁਕੜੇ ਵਧੀਆ ਕੰਮ ਕਰਦੇ ਹਨ।

"ਟੀਪੀ" ਬਣਾਉਣ ਲਈ ਫੇਰ ਕਾਗਜ਼ ਦੇ ਗੋਲਿਆਂ ਦੇ ਦੁਆਲੇ ਲੱਕੜ ਦੇ ਛੋਟੇ ਟੁਕੜਿਆਂ ਦਾ ਢੇਰ ਲਗਾਉ।

ਤਲੇ ਦੇ ਦੁਆਲੇ ਕਾਗਜ਼ ਨੂੰ ਵੱਖ-ਵੱਖ ਥਾਵਾਂ ਤੋਂ ਅੱਗ ਲਗਾਉ ਅਤੇ ਲੱਕੜ ਦੇ ਜਲਣ ਦੀ ਉਡੀਕ ਕਰੋ।

ਇੱਕ ਵਾਰ ਲੱਕੜ ਨੂੰ ਅੱਗ ਲੱਗ ਜਾਏ, ਅੱਗ ਨੂੰ ਆਕਸੀਜਨ ਦੇਣ ਅਤੇ ਤੇਜ਼ ਕਰਨ ਲਈ ਇਸ ਨੂੰ ਹਵਾ ਦਿਉ।

ਜਿਵੇਂ ਅੱਗ ਭੜਕੇ ਹੋਰ ਲੱਕੜ ਵਿੱਚ ਪਾਉ। ਛੋਟੇ ਟੁਕੜਿਆਂ ਨਾਲ ਸ਼ੁਰੂ ਕਰੋ ਅਤੇ ਹੋਲੀ-ਹੋਲੀ ਵੱਡੇ ਟੁਕੜਿਆਂ ਨੂੰ ਉਦੋਂ ਤੱਕ ਪਾਉ ਜਦੋਂ ਤੱਕ ਅੱਗ ਭੜਕ ਨਾ ਜਾਏ।

ਬਹੁਤ ਸਾਰੀ ਲੱਕੜ ਇੱਕਦਮ ਨਾ ਪਾਉ। ਅੱਗ ਨੂੰ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਜਲਦੀ ਨਾਲ ਬਹੁਤ ਸਾਰੀ ਲੱਕੜ ਪਾਉਣ ਨਾਲ ਬੁੱਝ ਸਕਦੀ ਹੈ ਅਤੇ ਧੂੰਆਂ ਬਣ ਸਕਦਾ ਹੈ।

ਇੱਕ ਵਾਰ ਅੱਗ ਜਲ ਜਾਏ ਤਾਂ ਪਿੱਛੇ ਬੈਠ ਜਾਉ ਅਤੇ ਆਨੰਦ ਮਾਣੋ!

ਸਮੇਂ ਸਮੇਂ ਤੇ ਅੱਗ ਵਿੱਚ ਲੱਕੜ ਪਾਉਣਾ ਯਾਦ ਰੱਖੋ ਪਰ ਧਿਆਨ ਰੱਖੋ ਕਿ ਅੱਗ ਦੀਆਂ ਲਪਟਾਂ ਛੋਟੀਆਂ ਅਤੇ ਕਾਬੂ ਵਿੱਚ ਰਹਿਣ।

ਆਪਣੀ ਅੱਗ ਨੂੰ ਇਕੱਲੇ ਨਾ ਛੱਡੋ।

ਰਾਤ ਨੂੰ ਸੌਣ ਤੋਂ ਪਹਿਲਾਂ, ਜਾਂ ਕਿਸੇ ਵੀ ਸਮੇਂ ਕੈਂਪਸਾਇਟ ਨੂੰ ਛੱਡਣ ਤੋਂ ਪਹਿਲਾਂ, ਅੱਗ ਨੂੰ ਪਾਣੀ ਨਾਲ ਬੁਝਾ ਦਿਉ ਅਤੇ ਯਕੀਨੀ ਬਣਾਉ ਕਿ ਇਹ ਬੁੱਝ ਗਈ ਹੈ।

ਕੇਵਲ ਨਿਯਤ ਬਾਲਣ ਹੀ ਵਰਤੋਂ। ਬਹੁਤੇ ਰਾਸ਼ਟਰੀ ਪਾਰਕਾਂ ਵਿੱਚ, ਜੰਗਲ ਤੋਂ ਲੱਕੜ ਨੂੰ ਇਕੱਤਰ ਕਰਨਾ ਅਤੇ ਜਲਾਉਣਾ ਗੈਰਕਨੂੰਨੀ ਹੈ।

ਬੇਕਾਰ ਵਸਤਾਂ ਬਹਤੁ ਸਾਰੇ ਪੌਦਿਆਂ ਅਤੇ ਜਾਨਵਰਾਂ ਲਈ ਮਹੱਤਵਪੂਰਨ ਪ੍ਰਕਿਰਤਿਕ ਨਿਵਾਸ ਦਾ ਹਿੱਸਾ ਹਨ ਅਤੇ ਇਹ ਮਿੱਟੀ ਵਿੱਚ ਕਾਰਬਨਿਕ ਪਦਾਰਥਾਂ ਨੂੰ ਵੀ ਵਧਾਉਂਦਆਂ ਹਨ।

ਹਰ ਕੈਂਪਗਰਾਉਂਡ ਦੇ ਕੈਂਪਫਾਇਰ ਨਾਲ ਸੰਬੰਧਿਤ ਅਤੀਰਿਕਤ ਨਿਯਮ ਹੋ ਸਕਦੇ ਹਨ।

ਜੰਗਲ ਦੀ ਅੱਗ ਦਾ ਖਤਰਾ

ਇਨ੍ਹਾਂ ਨੂੰ ਜਾਣਨਾ ਅਤੇ ਮੰਨਣਾ ਤੁਹਾਡੀ ਜ਼ੁੰਮੇਵਾਰੀ ਹੈ। ਜੇ ਤੁਸੀਂ ਅਨਿਸ਼ਚਿਤ ਹੋ ਤਾਂ ਆਪਣੇ ਪਾਰਕ ਦੇ ਹਿਤੈਸ਼ੀ ਸਟਾਫ ਨੂੰ ਪੁੱਛੋ।

ਕੈਂਪਫਾਇਰ ਅਤੇ ਕੈਂਪਿੰਗ ਦੇ ਹੋਰ ਹੁਨਰਾਂ ਤੇ ਵਧੇਰੇ ਜਾਣਕਾਰੀ ਲਈ,

ਕਿਰਪਾ ਕਰਕੇ ਸਾਡੀ ਵੈਬਸਾਇਟ ਦੇ "ਕੈੰਪਿੰਗ ਸਿੱਖੋ" ਸੈਕਸ਼ਨ ਤੇ ਜਾਉ, ਜੋ "ਤੁਹਾਡਾ ਟਰਿਪ ਪਲਾਨ ਕਰਨਾ" ਦੇ ਅੰਦਰ ਹੈ।

ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।

www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.

ਜੰਗਲੀ ਜਾਨਵਰਾਂ ਨਾਲ ਕੈਂਪਿੰਗ

Transcript

ਜੰਗਲੀ ਜਾਨਵਰਾਂ ਨਾਲ ਕੈਂਪਿੰਗ

ਹੈਲੋ! ਸਤਿ ਸ੍ਰੀ ਅਕਾਲ! ਮੇਰਾ ਨਾਮ ਬ੍ਰਿਟਨੀ ਹੈ ਅਤੇ ਮੈਂ ਪਾਰਕਸ ਕੈਨੇਡਾ ਲਈ ਕੰਮ ਕਰਦੀ ਹਾਂ। ਮੈਂ ਇੱਥੇ ਤੁਹਾਡੇ ਨਾਲ ਜੰਗਲੀ ਜਨਵਰਾਂ ਨਾਲ ਕੈਂਪਿੰਗ ਕਰਨ,

ਅਤੇ ਤੁਹਾਡੀ ਕੈਂਪਸਾਇਟ ਨੂੰ ਕਿਵੇਂ ਜੰਗਲੀ ਜੀਵਾਂ ਤੋਂ ਸਾਫ ਰੱਖਣਾ ਹੈ ਬਾਰੇ ਗੱਲਬਾਤ ਕਰਨ ਲਈ ਆਈ ਹਾਂ ਜਿਵੇਂ ਕਿ ਛਿਪਕਲੀਆਂ,

ਰੇਕੂਨਾਂ ਜਾਂ ਹੋਰ ਛੋਟੇ ਕੁਤਰਨ ਵਾਲੇ ਜੀਵ - ਰਿੱਛਾਂ ਦੀ ਸੰਭਾਵਨਾ ਵੀ ਹੈ।

ਇੱਥੇ ਆਕਰਸ਼ਕ ਜੰਗਲੀ ਜੀਵਾਂ ਦੀ ਉਦਾਹਰਨ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਕੈਂਪਸਾਇਟ ਨੂੰ ਇਨ੍ਹਾਂ ਤੋਂ ਸਾਫ ਰੱਖੋ ਜਦੋਂ ਤੁਸੀਂ ਸਾਇਟ ਤੋਂ ਬਾਹਰ ਹੁੰਦੇ ਹੋ।

ਭੋਜਨ, ਭਾਵੇਂ ਇਹ ਬੰਦ ਹੈ ਜਾਂ ਖੁਲ੍ਹਾ ਹੈ, ਨੂੰ ਵਾਹਨ ਵਿੱਚ ਜਾਂ ਬੀਅਰ ਬਾਕਸ ਵਿੱਚ ਰੱਖਣ ਦੀ ਲੋੜ ਹੈ।

ਆਕਰਸ਼ਕਾਂ ਤੇ ਤਾਂ ਵੀ ਧਿਆਨ ਜਾ ਸਕਦਾ ਹੈ ਜੇ ਤੁਹਾਡੇ ਕੋਲ ਕੀੜੇਮਾਰ ਦਵਾਈ, ਸਿਟਰੋਨੇਲਾ ਮੋਮਬੱਤੀਆਂ ਜਾਂ ਭਾਵੇਂ ਸ਼ਿੰਘਾਰ ਦਾ ਸਮਾਨ ਹੋਏ

ਜਿਵੇਂ ਕਿ ਟੁੱਥਪੇਸਟ ਅਤੇ ਡੀਓਡਰੈਂਟ। ਇਹ ਸਾਰੇ ਜੰਗਲੀ ਜੀਵਾਂ ਨੂੰ ਆਕਰਸ਼ਿਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਵੀ ਖੁਸ਼ਬੂ ਹੁੰਦੀ ਹੈ।

ਕੂਲਰ ਬਹੁਤ ਹੀ ਅਹਿਮ ਹਨ, ਭਾਵੇਂ ਉਹ ਬੰਦ ਹੋਣ ਜਾਂ ਖੁਲ੍ਹੇ, ਉਹ ਵੀ ਸੁਰੱਖਿਅਤ ਜਗ੍ਹਾ ਤੇ ਰੱਖੇ ਜਾਣ।

ਜੰਗਲੀ ਜਾਨਵਰਾਂ ਨੂੰ ਪਤਾ ਹੈ ਕਿ ਇਨ੍ਹਾਂ ਕੂਲਰਾਂ ਵਿੱਚ ਕੀ ਹੁੰਦਾ ਹੈ, ਇਸ ਲਈ ਭਾਵੇਂ ਉਹ ਬੰਦ ਹੋਣ ਪਰ ਫਿਰ ਵੀ ਉਹ ਜੰਗਲੀ ਜਾਨਵਰਾਂ ਲਈ ਆਕਰਸ਼ਕ ਹੋ ਸਕਦੇ ਹਨ।

ਇਹ ਬਹੁਤ ਅਹਿਮ ਹੈ ਕਿ ਸਾਡੇ ਕੈਂਪਰਾਂ ਨੂੰ ਪਤਾ ਹੋਏ ਕਿ ਅਸੀਂ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਟੈਂਟ ਵਿੱਚ ਇਜਾਜ਼ਤ ਨਹੀਂ ਦਿੰਦੇ।

ਇਸ ਲਈ ਭੋਜਨ, ਕੂੜਾ-ਕੁਝ ਵੀ ਜਿਸ ਵਿੱਚ ਖੁਸ਼ਬੂ ਹੁੰਦੀ ਹੈ, ਉਨ੍ਹਾਂ ਨੂੰ ਅਸੀਂ

ਲਚਕਦਾਰ-ਪਾਸੇ ਵਾਲੀ ਸ਼ਰਨ ਜਿਵੇਂ ਕਿ ਟੈਂਟ ਵਿੱਚ ਨਹੀਂ ਚਾਹੁੰਦੇ। ਜੰਗਲੀ ਜੀਵ ਸਮੱਗਰੀ ਰਾਹੀਂ ਇਨ੍ਹਾਂ ਨੂੰ ਸੁੰਘ ਸਕਦੇ ਹਨ ਅਤੇ ਖਤਰਾ ਬਣ ਸਕਦੇ ਹਨ।

ਅਸੀਂ ਆਪਣੇ ਕੈਂਪਰਾਂ ਨੂੰ ਕਹਿੰਦੇ ਹਾਂ ਕਿ ਉਹ ਆਪਣੇ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਜਾਂ ਤਾਂ ਬੀਅਰ ਬਾਕਸ ਵਿੱਚ ਰੱਖਣ,

ਜਾਂ ਵਾਹਨ ਵਿੱਚ ਜਾਂ ਕਿਸੇ ਹੋਰ ਸਖਤ ਪਾਸੇ ਵਾਲੀ ਵਸਤੂ ਵਿੱਚ। ਮੋਟਰ ਘਰ ਵੀ ਠੀਕ ਹੈ।

ਬੀਅਰ ਬਾਕਸ ਕੀ ਹੈ ਇਹ ਇੱਕ ਕਮਰਾ ਹੈ ਜੋ ਤੁਹਾਡੇ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਸਟੋਰ ਕਰੇਗਾ-

ਭਾਵੇਂ ਕੂੜਾ, ਭੋਜਨ, ਕੂਲਰ ਅਸੀਂ ਕਹਿੰਦੇ ਹਾਂ ਕਿ ਇਨ੍ਹਾਂ ਸਾਰਿਆਂ ਨੂੰ ਬੀਅਰ ਬਾਕਸ ਵਿੱਚ ਰੱਖੋ, ਬੰਦ ਅਤੇ ਸੁਰੱਖਿਅਤ।

ਸਾਡੇ ਬਹੁਤੇ ਕੈਂਪਰ ਵਾਹਨਾਂ ਵਿੱਚ ਆਉਂਦੇ ਹਨ, ਇਸ ਲਈ ਅਸੀਂ ਇਹ ਕਹਿੰਦੇ ਹਾਂ ਜੇ ਉਹ ਕਰ ਸਕਨ,

ਉਹ ਇਨ੍ਹਾਂ ਨੂੰ ਆਪਣੇ ਵਾਹਨਾਂ ਦੇ ਟਰੰਕ ਦੇ ਵਿੱਚ ਰੱਖਦੇ ਹਨ, ਨਜ਼ਰ ਤੋਂ ਦੂਰ ਅਤੇ ਬਦਬੂ ਤੋਂ ਦੂਰ।

ਇਹ ਬਹੁਤ ਅਹਿਮ ਹੈ ਕਿ ਜੰਗਲੀ ਜਾਨਵਰ ਸੁਰੱਖਿਅਤ ਰਹਿਣ ਅਤੇ ਕੈਂਪਰ ਸੁਰੱਖਿਅਤ ਰਹਿਣ,

ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਕੈਂਪਸਾਇਟਾਂ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਤੋਂ ਮੁਕਤ ਰਹਿਣ।

ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।

www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.

ਟੈਂਟ ਲਗਾਉਣਾ ਸਿੱਖੋ

Transcript

ਟੈਂਟ ਲਗਾਉਣਾ ਸਿੱਖੋ


ਹੈਲੋ! ਸਤਿ ਸ੍ਰੀ ਅਕਾਲ! ਇਹ ਕਦਮ-ਦਰ-ਕਦਮ ਇਹ ਵਿਖਾਉਂਦਾ ਹੈ ਕਿ ਜਦੋਂ ਤੁਸੀਂ ਟੈਂਟ ਲਗਾਉਂਦੇ ਹੋ ਤਾਂ ਕਿਸ ਚੀਜ਼ ਦਾ ਖਿਆਲ ਰੱਖਿਆ ਜਾਏ।

ਕਿਰਪਾ ਕਰਕੇ ਨੋਟ ਕਰੋ ਕਿ ਭਾਵੇਂ ਤੁਹਾਡਾ ਟੈਂਟ ਇੱਥੇ ਵਿਖਾਏ ਨਾਲੋਂ ਵੱਖਰਾ ਹੋਏ ਪਰ ਬਹੁਤੇ ਟੈਂਟਾਂ ਲਈ ਮੁਢਲੇ ਕਦਮ ਇਕੋ ਜਿਹੇ ਹੁੰਦੇ ਹਨ।

ਤੁਹਾਡੇ ਟੈਂਟ ਨੂੰ ਲਗਾਉਣ ਦਾ ਪਹਿਲਾ ਕਦਮ ਹੈ ਇੱਕ ਸਹੀ ਜਗ੍ਹਾ ਲੱਭਣਾ।

ਤੁਸੀਂ ਇੱਕ ਇਹੋ ਜਿਹਾ ਖੇਤਰ ਚੁਣਨਾ ਪਸੰਦ ਕਰੋਗੇ ਜੋ ਪੱਧਰਾ ਹੋਏ ਅਤੇ ਮਲਬੇ ਤੋਂ ਪਰ੍ਹਾਂ ਹੋਏ ਜਿਵੇਂ ਕਿ ਜੜ੍ਹਾਂ, ਪੱਥਰਾਂ ਅਤੇ ਟਹਿਣੀਆਂ।

ਫੇਰ, ਆਪਣੇ ਟੈਂਟ ਬੈਗ ਨੂੰ ਖੋਲ੍ਹੋ ਅਤੇ ਸਮਾਨ ਨੂੰ ਨੇੜੇ ਰੱਖੋ।

ਆਪਣੇ ਟਰਿਪ ਲਈ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਸਾਰੇ ਪੁਰਜ਼ੇ ਹਨ ਦੁਬਾਰਾ ਜਾਂਚ ਕਰੋ

ਟੈਂਟ ਦੇ ਢਾਂਚੇ ਨੂੰ ਸਿੱਧਾ ਮੈਦਾਨ ਜਾਂ ਗਰਾਉਂਡਸ਼ੀਟ ਜਾਂ ਪਦ ਚਿੰਨ੍ਹਾਂ ਤੇ ਰੱਖੋ ਜੇ ਤੁਹਾਡੇ ਕੋਲ ਹਨ।

ਯਕੀਨੀ ਬਣਾਉ ਕਿ ਦਰਵਾਜ਼ੇ ਨੂੰ ਉਸ ਦਿਸ਼ਾ ਵਿੱਚ ਖੜ੍ਹਾ ਕਰੋ ਜਿਸ ਪਾਸੇ ਤੁਸੀਂ ਇਸ ਦਾ ਮੂੰਹ ਕਰਨਾ ਚਾਹੁੰਦੇ ਹੋ।

ਅਗਲਾ ਕਦਮ ਖੰਭਿਆਂ ਨੂੰ ਜੋੜਨਾ ਹੈ।

ਧਿਆਨ ਨਾਲ ਖੰਭੇ ਦੇ ਹਰ ਸੈਕਸ਼ਨ ਨੂੰ ਅਗਲੇ ਵਿੱਚ ਪਾਉ। ਹਰ ਖੰਭੇ ਲਈ ਦੁਹਰਾਉ।

ਹੁਣ ਪਹਿਲਾ ਖੰਭਾ ਲਉ ਅਤੇ ਇਸ ਨੂੰ ਆਸਤੀਨ ਵਿੱਚ ਪਾਉ ਅਤੇ ਪੂਰਾ ਖਿਸਕਾ ਦਿਉ।

ਖੰਭੇ ਦੇ ਸਿਰਿਆਂ ਨੂੰ ਟੈਂਟ ਦੇ ਅਸਲ ਢਾਂਚੇ ਨਾਲ ਜੋੜੋ।

ਇਸ ਟੈਂਟ ਨੂੰ ਧਾਤ ਦੀ ਪਿੰਨ ਅਤੇ ਰਿੰਗ ਨਾਲ ਜੋੜਿਆ ਜਾਂਦਾ ਹੈ ਪਰ ਟੈਂਟ ਦੀ ਕਿਸਮ ਤੇ ਨਿਰਭਰ ਕਰਦੇ ਹੋਏ ਇਸ ਨੂੰ ਵੱਖ-ਵੱਖ ਢੰਗ ਨਾਲ ਕੀਤਾ ਜਾ ਸਕਦਾ ਹੈ।

ਅਗਲੇ ਖੰਭੇ ਨੂੰ ਦੂਸਰੀ ਆਸਤੀਨ ਵਿੱਚ ਪਾਉ। ਖੰਭੇ ਨੂੰ ਟੈਂਟ ਦੇ ਆਧਾਰ ਵੱਲ ਖਿੱਚਦੇ ਹੋਏ ਟੈਂਟ ਨੂੰ ਚੁੱਕੋ।

ਇੱਕ ਵਾਰ ਜਦੋਂ ਖੰਭੇ ਦੀ ਤਹਿ ਟੈਂਟ ਦੀ ਤਹਿ ਦੇ ਨੀਚੇ ਪਹੁੰਚ ਜਾਏ,ਖੰਭਿਆਂ ਨੂੰ ਟੈਂਟ ਦੇ ਢਾਂਚੇ ਨਾਲ ਉਸੇ ਤਰ੍ਹਾਂ ਜੋੜੋ ਜਿਵੇਂ ਤੁਸੀਂ ਦੂਸਰੇ ਪਾਸੇ ਜੋੜਿਆ ਸੀ।

ਹੁਣ ਇਸ ਦੇ ਚੁਫੇਰੇ ਚਲੋ ਅਤੇ ਸਾਰੇ ਕਲਿਪਾਂ ਨੂੰ ਖੰਭਿਆਂ ਨਾਲ ਜੋੜੋ।

ਟੈਂਟ ਦੇ ਕੁਝ ਮਾਡਲਾਂ ਵਿੱਚ ਆਸਤੀਨ ਨਹੀਂ ਹੁੰਦੇ ਹਨ, ਇਸ ਦੀ ਬਜਾਏ ਚਾਰੇ ਪਾਸੇ ਕਲਿਪ ਹੁੰਦੇ ਹਨ।

ਹੁਣ ਤੁਹਾਡਾ ਟੈਂਟ ਖੜ੍ਹਾ ਹੋ ਗਿਆ ਹੈ ਤੁਸੀਂ ਇਸ ਨੂੰ ਮੈਦਾਨ ਤੇ ਸੁਰੱਖਿਅਤ ਰੱਖਣਾ ਚਾਹੋਗੇ।

ਤੁਹਾਡੇ ਸ਼ੁਰੂ ਕਰਨ ਤੋਂ ਪਹਿਲਾਂ ਟੈਂਟ ਦੇ ਸਥਾਪਨ ਵਿੱਚ ਕੋਈ ਵੀ ਅਖੀਰਲੀਆਂ ਵਿਵਸਥਾਵਾਂ ਕਰੋ।

ਹੁਣ ਹਰ ਖੂੰਟੇ ਨੂੰ ਧਰਤੀ ਵਿੱਚ 45 ਡਿਗਰੀ ਦੇ ਕੋਣ ਤੇ ਧੱਕੋ।

ਇਸ ਨੂੰ ਉਦੋਂ ਤੱਕ ਕਰੋ ਜਦ ਤੱਕ ਸਾਰੇ ਖੂੰਟੇ ਲੱਗ ਨਾ ਜਾਣ ਅਤੇ ਤੁਹਾਡਾ ਟੈਂਟ ਸੁਰੱਖਿਅਤ ਨਾ ਹੋ ਜਾਏ।

ਹੁਣ ਤੁਸੀਂ ਆਪਣੇ ਟੈਂਟ ਨਾਲ ਪਰਦੇ ਨੂੰ ਜੋੜਣਾ ਚਾਹੋਗੇ।

ਪਰਦੇ ਨੂੰ ਟੈਂਟ ਦੇ ਉਪਰੋਂ ਹੌਲੀ ਜਿਹਾ ਉਛਾਲਕੇ ਸ਼ੁਰੂ ਕਰੋ ਜਿਵੇਂ ਕਿ ਇਹ ਕੰਬਲ ਸੀ।

ਯਕੀਨੀ ਬਣਾਉ ਕਿ ਪਰਦੇ ਦਾ ਮੱਥਾ ਟੈਂਟ ਦੇ ਪ੍ਰਵੇਸ਼ ਦੁਆਰ ਨਾਲ ਇੱਕ ਕਤਾਰ ਵਿੱਚ ਹੋਏ।

ਜ਼ਿਆਦਾਤਰ ਪਰਦੇ ਟੈਂਟ ਦੇ ਢਾਂਚੇ ਦੇ ਖੰਭਿਆਂ ਨਾਲ ਜਾਂ ਟੈਂਟ ਦੇ ਆਧਾਰ ਨਾਲ ਜੋੜੇ ਹੁੰਦੇ ਹਨ ਜਿੱਥੇ ਖੰਬੇ ਜੋੜੇ ਹੁੰਦੇ ਹਨ।

ਟੈਂਟ ਦਾ ਪਰਦਾ ਜਲਰੋਧਕ ਹੁੰਦਾ ਹੈ ਅਤੇ ਖਰਾਬ ਮੌਸਮ ਦੀ ਸਥਿਤੀ ਵਿੱਚ ਤੁਹਾਨੂੰ ਸੁੱਕਾ ਰੱਖੇਗਾ।

ਟੈਂਟਾਂ ਦੇ ਕੁਝ ਪਰਦਿਆਂ ਨੂੰ ਖੰਭਿਆਂ ਨੂੰ ਪਰਦੇ ਨਾਲ ਬੰਨ੍ਹਣ ਦੀ ਜਰੂਰਤ ਹੁੰਦੀ ਹੈ।

ਇਹ ਟੈਂਟ ਦੇ ਪਰਦੇ ਅਤੇ ਟੈਂਟ ਦੀ ਕਿਸਮ ਤੇ ਨਿਰਭਰ ਕਰਦਾ ਹੈ।

ਇੱਕ ਵਾਰ ਟੈਂਟ ਪਰਦੇ ਨਾਲ ਸੁਰੱਖਿਅਤ ਹੋ ਜਾਣ, ਤਾਂ ਸਿਰਿਆਂ ਨੂੰ ਰੱਸੀ ਨਾਲ ਚੁੱਕੋ ਅਤੇ ਮੈਦਾਨ ਵਿੱਚ ਖੂੰਟੇ ਨਾਲ ਬੰਨ੍ਹ ਦਿਉ।

ਹੁਣ ਤੁਸੀਂ ਆਪਣੇ ਬਿਸਤਰਿਆਂ ਨੂੰ ਲਿਆਉਣਾ ਸ਼ੁਰੂ ਕਰ ਸਕਦੇ ਹੋ ਅਤੇ ਘਰ ਤੋਂ ਦੂਰ ਆਪਣੇ ਘਰ ਨੂੰ ਸੈਟ ਕਰ ਸਕਦੇ ਹੋ।

ਯਾਦ ਰੱਖੋ: ਟੈਂਟ ਦੁਆਰਾਂ ਦੀਆਂ ਜ਼ਿਪਾਂ ਨੂੰ ਬੰਦ ਕਰਕੇ ਤੁਸੀਂ ਕੀੜਿਆਂ ਤੋਂ ਬਚੋਗੇ।

ਟੈਂਟ ਵਿੱਚ ਜਾਣ ਤੋਂ ਪਹਿਲਾਂ ਆਪਣੀਆਂ ਜੁੱਤੀਆਂ ਨੂੰ ਬਾਹਰ ਨਿਕਾਲਕੇ ਤੁਸੀਂ ਜ਼ਿਆਦਾਤਰ ਗੰਦਗੀ ਨੂੰ ਬਾਹਰ ਰਖੋਗੇ ਅਤੇ ਟੈਂਟ ਦੇ ਵਿੱਚ ਨਹੀਂ ਹੋਏਗੀ।

ਤੁਸੀਂ ਹੁਣ ਆਪਣੇ ਨਵੇਂ ਮਨਪਸੰਦ ਕੈਂਪਗਰਾਉਂਡ ਵਿੱਚ ਵਧੀਆ ਨੀਂਦ ਲੈਣ ਲਈ ਤਿਆਰ ਹੋ! ਸਵੀਟ ਡ੍ਰੀਮਸ!

ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।
www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.

Date modified :